ਟੋਰਾਂਟੋ ਪਬਲਿਕ ਲਾਇਬ੍ਰੇਰੀ ਤੁਹਾਨੂੰ ਤੁਹਾਡੇ ਨਵੇਂ ਸ਼ਹਿਰ ਵਿੱਚ ਵੱਸਣ ਵਿੱਚ ਮਦਦ ਕਰਨ ਲਈ ਬਹੁਤ ਸਾਰੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ, ਸਭ ਮੁਫ਼ਤ ਹਨ।

ਸਾਡੇ ਕੋਲ ਆਓ:

  • ਇੱਕ ਲਾਇਬ੍ਰੇਰੀ ਕਾਰਡ ਪ੍ਰਾਪਤ ਕਰਨ ਲਈ। ਇਹ ਮੁਫ਼ਤ ਹੈ। ਤੁਹਾਨੂੰ ਲੋੜ ਹੈ 2 ਪਛਾਣ ਦਸਤਾਵੇਜ਼ਾਂ ਦੀ, ਇੱਕ ਤੁਹਾਡੇ ਨਾਮ ਅਤੇ ਪਤੇ ਨਾਲ।
  • ਸਾਰੀਆਂ 100 ਲਾਇਬ੍ਰੇਰੀ ਬ੍ਰਾਂਚਾਂ ਵਿੱਚ ਉਪਲਬੱਧ ਕੰਪਿਊਟਰ ਵਰਤੋ, ਇੰਟਰਨੈੱਟ ਐਕਸਸ, ਵਰਡ ਪ੍ਰੋਸੈਸਿੰਗ ਅਤੇ ਬਹੁਤ ਸਾਰੇ ਡਾਟਾਬੇਸਾਂ ਦੇ ਨਾਲ।
  • ਸਾਰੀਆਂ ਲਾਇਬ੍ਰੇਰੀ ਬ੍ਰਾਂਚਾਂ ਵਿੱਚ ਮੁਫ਼ਤ ਵਾਈਫਾਈ ਨਾਲ ਜੁੜੋ।
  • ਕਿਤਾਬਾਂ, ਫਿਲਮਾਂ ਅਤੇ ਹੋਰ ਉਧਾਰ ਲਓ, ਭਾਵੇਂ ਆਪ ਜਾ ਕੇ ਜਾਂ ਆਨਲਾਈਨ। ਲਾਇਬ੍ਰੇਰੀ ਸਮੱਗਰੀਆਂ 40 ਭਾਸ਼ਾਵਾਂ ਵਿੱਚ ਉਪਲਬਧ ਹਨ।
  • ਕਿਸੇ ਸੈਟਲਮੈਂਟ ਵਰਕਰ ਨੂੰ ਮਿਲੋ, ਜੋ ਤੁਹਾਨੂੰ ਨੌਕਰੀ ਲੱਭਣ, ਡਰਾਈਵਰ ਲਸੰਸ ਲੈਣ ਵਿੱਚ ਅਤੇ ਹੋਰ ਬਹੁਤ ਕੁਝ ਦੇ ਨਾਲ ਮਦਦ ਕਰ ਸਕਦਾ ਹੈ।
  • ਅੰਗਰੇਜ਼ੀ ਸਿੱਖਣ ਅਤੇ ਉਸਦਾ ਅਭਿਆਸ ਕਰਨ ਲਈ ਕਲਾਸ ਲਗਾਓ।
  • ਬਾਲਗਾਂ ਅਤੇ ਬੱਚਿਆਂ ਲਈ ਇਲੈਕਟ੍ਰਾਨਿਕ ਸਰੋਤਾਂ ਦੀ ਇੱਕ ਰੇਂਜ ਡਾਊਨਲੋਡ ਕਰੋ, ਜਿਸ ਵਿੱਚ ਦੂਜੀ ਭਾਸ਼ਾ ਦੇ ਤੌਰ ਤੇ ਅੰਗਰੇਜ਼ੀ ਦੀਆਂ ਸਮੱਗਰੀਆਂ ਸ਼ਾਮਲ ਹਨ।
  • ਬਹੁਤ ਸਾਰੇ ਵਿਸ਼ਿਆਂ ਲਈ ਸਾਡੇ ਪ੍ਰੋਗਰਾਮਾਂ ਵਿੱਚ ਆਓ, ਜਿਸ ਵਿੱਚ ਸ਼ਾਮਲ ਹਨ ਕਿਸ ਤਰਾਂ ਛੋਟਾ ਕਾਰੋਬਾਰ ਸ਼ੁਰੂ ਕਰਨਾ, ਬੱਚਿਆਂ ਲਈ ਕਹਾਣੀ ਦਾ ਸਮਾਂ, ਅਤੇ ਨੌਕਰੀ ਲੱਭਣਾ।
  • 100 ਬ੍ਰਾਂਚਾਂ ਵਿੱਚ ਲਾਇਬ੍ਰੇਰੀ ਦੇ ਸਟਾਫ ਨਾਲ ਜੁੜੋ। ਅਸੀਂ ਤੁਹਾਡੇ ਸਵਾਲਾਂ ਦਾ ਸਵਾਗਤ ਕਰਦੇ ਹਾਂ ਅਤੇ ਤੁਹਾਡੀ ਮਦਦ ਕਰਨ ਦੀ ਉਮੀਦ ਕਰਦੇ ਹਾਂ। ਸਾਡੀ ਬਹੁਤ ਸਾਰੀਆਂ ਭਾਸ਼ਾਵਾਂ ਲਈ ਦੁਭਾਸ਼ੀਆਂ ਤੱਕ ਪਹੁੰਚ ਹੈ।

ਟੋਰਾਂਟੋ ਪਬਲਿਕ ਲਾਇਬ੍ਰੇਰੀ 'ਤੇ ਅਸੀਂ ਸਾਰੇ ਤੁਹਾਨੂੰ ਜਲਦੀ ਹੀ ਮਿਲ ਕੇ ਤੁਹਾਡੀ ਸਫਲਤਾ ਲਈ ਬਹੁਤ ਸਾਰੇ ਸਰੋਤ ਸਾਂਝੇ ਕਰਨ ਦੀ ਉਮੀਦ ਕਰਦੇ ਹਾਂ!